ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਦੇ ਕਾਰਜ ਜਾਰੀ ਰਹਿਣਗੇ: ਮਨਜੀਤ ਕੁਮਾਰ ਸ਼ੇਮਾਰੂ
ਜਲੰਧਰ: 2 ਮਈ, 2026 (ਵਿੱਕੀ ਸੂਰੀ) ਡਿਜੀਟਲ ਪੀਪਲ ਐਸੋਸੀਏਸ਼ਨ (DPA) ਵੱਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ, ਸਥਾਨਕ ਦੁਕਾਨਦਾਰਾਂ ਅਤੇ CSC (ਕਾਮਨ ਸਰਵਿਸ ਸੈਂਟਰ) ਦੇ VLEs ਦੇ ਸਹਿਯੋਗ ਨਾਲ ਜਲੰਧਰ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (MMSY) ਦੇ ਵਿਸ਼ੇਸ਼ 67 ਕੈਂਪ ਲਗਾਏ ਗਏ।
ਕੈਂਪ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਵਿਸ਼ਾਲ ਪੱਧਰ ‘ਤੇ ਆਯੋਜਨ: ਇਹ ਕੈਂਪ ਜਲੰਧਰ ਅਤੇ ਨੇੜਲੇ ਪਿੰਡਾਂ ਵਿੱਚ ਕੁੱਲ 67 ਵੱਖ-ਵੱਖ ਥਾਵਾਂ ‘ਤੇ ਇੱਕੋ ਸਮੇਂ ਲਗਾਏ ਗਏ।
ਕਾਰਡਾਂ ਦੀ ਰਜਿਸਟ੍ਰੇਸ਼ਨ:
ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕੁੱਲ 960 ਲਾਭਪਾਤਰੀਆਂ ਦੇ ਕਾਰਡ ਮੌਕੇ ‘ਤੇ ਹੀ ਬਣਾਏ ਗਏ।
ਦੁਕਾਨਦਾਰਾਂ ਅਤੇ VLEs ਦਾ ਸਹਿਯੋਗ:
ਡਿਜੀਟਲ ਪੀਪਲ ਐਸੋਸੀਏਸ਼ਨ ਦੇ ਲੋਗੋ ਹੇਠ ਲਗਾਏ ਗਏ ਇਹ ਕੈਂਪ CSC ਦੇ VLE ਸੈਂਟਰਾਂ ਅਤੇ ਸਥਾਨਕ ਦੁਕਾਨਦਾਰਾਂ ਦੇ ਸਹਿਯੋਗ ਨਾਲ ਉਨ੍ਹਾਂ ਦੀਆਂ ਦੁਕਾਨਾਂ ‘ਤੇ ਹੀ ਲਗਾਏ ਗਏ ਸਨ, ਤਾਂ ਜੋ ਆਮ ਜਨਤਾ ਨੂੰ ਆਪਣੇ ਘਰ ਦੇ ਨੇੜੇ ਹੀ ਸਹੂਲਤ ਮਿਲ ਸਕੇ। ਸਾਰੀਆਂ 67 ਥਾਵਾਂ ‘ਤੇ ਕੈਂਪ ਸਵੇਰੇ 9:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਨਿਰਵਿਘਨ ਜਾਰੀ ਰਹੇ।
ਲੋਕਾਂ ਦੀ ਸਹੂਲਤ ਲਈ ਉਪਰਾਲਾ:
ਐਸੋਸੀਏਸ਼ਨ ਦੇ ਪ੍ਰਧਾਨ ਕੂਲਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਸਰਕਾਰ ਦੀਆਂ ਸਿਹਤ ਸਹੂਲਤਾਂ ਨੂੰ ਹਰ ਲੋੜਵੰਦ ਤੱਕ ਪਹੁੰਚਾਉਣਾ ਸੀ। ਦੁਕਾਨਦਾਰਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਈ। DPA ਦੇ ਲੋਗੋ ਲੱਗੇ ਇਨ੍ਹਾਂ ਕੈਂਪਾਂ ਵਿੱਚ ਸਾਰਾ ਕੰਮ ਪਾਰਦਰਸ਼ੀ ਅਤੇ ਡਿਜੀਟਲ ਤਰੀਕੇ ਨਾਲ ਮੁਕੰਮਲ ਕੀਤਾ ਗਿਆ।
ਡਿਜੀਟਲ ਪੀਪਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਾਰੇ ਸਹਿਯੋਗੀ ਦੁਕਾਨਦਾਰਾਂ ਅਤੇ VLE ਭਰਾਵਾਂ ਦਾ ਧੰਨਵਾਦ ਕੀਤਾ। ਅਤੇ DPA ਨਾਲ ਜੁੜਨ ਲਈ ਹੋਰ ਮੈਂਬਰਾ ਨੂੰ ਅਪੀਲ ਕੀਤੀ।







