Nava Savera

नया सवेरा

Punjab School ਦੀਆਂ ਸਮਾਂ-ਸਾਰਣੀਆਂ ‘ਚ ਵੱਡਾ ਫੇਰਬਦਲ, 1ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ।

ਮੌਸਮ ਦੇ ਬਦਲਾਅ ਕਾਰਨ ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਹੁਣ ਸਵੇਰੇ 8:30 ਵਜੇ ਖੁੱਲ੍ਹਣਗੇ

 

31 ਅਕਤੂਬਰ 2026 ਤੱਕ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਸਕੂਲਾਂ ‘ਤੇ ਇੱਕਸਾਰ ਲਾਗੂ ਰਹੇਗਾ ਨਵਾਂ ਸ਼ੈਡਿਊਲ

ਚੰਡੀਗੜ੍ਹ/ਜਲੰਧਰ (ਏਕਮ) ਮੌਸਮ ਵਿੱਚ ਆ ਰਹੀ ਤਬਦੀਲੀ ਅਤੇ ਸਰਦੀਆਂ ਦੀ ਦਸਤਕ ਨੂੰ ਦੇਖਦਿਆਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਮੂਹ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਨਵਾਂ ਸ਼ੈਡਿਊਲ ਭਲਕੇ ਯਾਨੀ 1 ਅਕਤੂਬਰ ਤੋਂ ਪੂਰੇ ਸੂਬੇ ਵਿੱਚ ਮੁਕੰਮਲ ਤੌਰ ‘ਤੇ ਲਾਗੂ ਹੋ ਜਾਵੇਗਾ।

ਨਵੇਂ ਹੁਕਮਾਂ ਅਨੁਸਾਰ, ਹੁਣ ਰਾਜ ਦੇ ਸਾਰੇ ਸਕੂਲ ਸਵੇਰੇ 8:00 ਵਜੇ ਦੀ ਥਾਂ 8:30 ਵਜੇ ਸ਼ੁਰੂ ਹੋਣਗੇ, ਜਦਕਿ ਛੁੱਟੀ ਦਾ ਸਮਾਂ ਦੁਪਹਿਰ 2:00 ਵਜੇ ਤੋਂ ਵਧਾ ਕੇ 2:30 ਵਜੇ ਨਿਰਧਾਰਿਤ ਕੀਤਾ ਗਿਆ ਹੈ। ਇਹ ਫੈਸਲਾ ਪੰਜਾਬ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਤੇ ਇੱਕਸਾਰ ਲਾਗੂ ਹੋਵੇਗਾ। ਚਾਹੇ ਸਕੂਲ ਸਰਕਾਰੀ ਹੋਵੇ, ਸਰਕਾਰ ਤੋਂ ਸਹਾਇਤਾ ਪ੍ਰਾਪਤ (ਏਡਿਡ) ਹੋਵੇ ਜਾਂ ਫਿਰ ਪ੍ਰਾਈਵੇਟ, ਸਾਰਿਆਂ ਨੂੰ ਇਸ ਨਵੀਂ ਸਮਾਂ-ਸਾਰਣੀ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।

ਜ਼ਿਕਰਯੋਗ ਹੈ ਕਿ ਸੂਬੇ ਵਿੱਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਸਮੇਤ ਹਜ਼ਾਰਾਂ ਨਿੱਜੀ ਅਦਾਰੇ ਚੱਲ ਰਹੇ ਹਨ, ਜਿਨ੍ਹਾਂ ਵਿੱਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਨੂੰ ਇਸ ਬਦਲਾਅ ਨਾਲ ਵੱਡੀ ਰਾਹਤ ਮਿਲੇਗੀ। ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਸਮਾਂ-ਸਾਰਣੀ 31 ਅਕਤੂਬਰ 2026 ਤੱਕ ਅਮਲ ਵਿੱਚ ਰਹੇਗੀ, ਜਿਸ ਤੋਂ ਬਾਅਦ ਅਗਲੇ ਮੌਸਮੀ ਬਦਲਾਅ ਅਨੁਸਾਰ ਅਗਲੇਰੀ ਰਣਨੀਤੀ ਤੈਅ ਕੀਤੀ ਜਾਵੇਗੀ।

Navan Savera
Author: Navan Savera

Leave a Comment