Nava Savera

नया सवेरा

CBSE North Zone ਬਾਕਸਿੰਗ ਚੈਂਪੀਅਨਸ਼ਿਪ ‘ਚ ਰਾਇਤ ਬਾਹਰਾ ਇੰਟਰਨੈਸ਼ਨਲ ਸਕੂਲ ਦੇ ਮਹੇਸ਼ ਨੇ ਜਿੱਤਿਆ ਕਾਂਸੀ ਤਗਮਾ

ਜੀਂਦ (ਹਰਿਆਣਾ) ਵਿਖੇ ਖੇਡੇ ਗਏ ਅੰਡਰ-14 ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਹਾਸਲ ਕੀਤੀ ਵੱਡੀ ਪ੍ਰਾਪਤੀ

ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਹੋਨਹਾਰ ਖਿਡਾਰੀ, ਮਾਪਿਆਂ ਅਤੇ ਕੋਚਾਂ ਨੂੰ ਦਿੱਤੀਆਂ ਮੁਬਾਰਕਾਂ

ਜਲੰਧਰ/ਹੁਸ਼ਿਆਰਪੁਰ (ਏਕਮ) ਰਾਇਤ ਬਾਹਰਾ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਹੋਨਹਾਰ ਵਿਦਿਆਰਥੀ ਮਾਸਟਰ ਮਹੇਸ਼ ਨੇ ਜੀਂਦ (ਹਰਿਆਣਾ) ਵਿਖੇ ਆਯੋਜਿਤ ਕੀਤੀ ਗਈ ਸੀਬੀਐੱਸਈ ਨੌਰਥ ਜ਼ੋਨ-2 ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ (ਬ੍ਰੌਂਜ਼ ਮੈਡਲ) ਜਿੱਤ ਕੇ ਸਕੂਲ ਅਤੇ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਅੰਡਰ-14 ਉਮਰ ਵਰਗ ਦੇ ਸਖ਼ਤ ਮੁਕਾਬਲਿਆਂ ਵਿੱਚ ਮਹੇਸ਼ ਨੇ ਆਪਣੀ ਉਮਦਾ ਤਕਨੀਕ, ਫੁਰਤੀ ਅਤੇ ਲਗਨ ਦੇ ਦਮ ‘ਤੇ ਇਹ ਜਿੱਤ ਦਰਜ ਕੀਤੀ

 

ਇਸ ਮਾਣਮੱਤੀ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਾਇਤ ਬਾਹਰਾ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਮਹੇਸ਼ ਦੀ ਇਹ ਸਫਲਤਾ ਉਸ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਕਦੇ ਨਾ ਹਾਰ ਮੰਨਣ ਵਾਲੇ ਜਜ਼ਬੇ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਵਧੀਆ ਮੰਚ ਅਤੇ ਯੋਗ ਮਾਰਗਦਰਸ਼ਨ ਮਿਲੇ, ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਸਕਣ। ਉਨ੍ਹਾਂ ਕਿਹਾ ਕਿ ਮਹੇਸ਼ ਨੇ ਪੂਰੇ ਸਕੂਲ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।

ਇਸ ਮੁਬਾਰਕ ਮੌਕੇ ‘ਤੇ ਰਾਇਤ ਬਾਹਰਾ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਅਤੇ ਸਮੂਹ ਸਟਾਫ ਨੇ ਮਹੇਸ਼, ਉਸ ਦੇ ਮਾਤਾ-ਪਿਤਾ ਅਤੇ ਖੇਡ ਕੋਚਾਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਰਾਸ਼ਟਰੀ ਪੱਧਰ ਦੀਆਂ ਖੇਡ ਪ੍ਰਤੀਯੋਗਤਾਵਾਂ ਲਈ ਸ਼ੁਭਕਾਮਨਾਵਾਂ ਭੇਜੀਆਂ।

Navan Savera
Author: Navan Savera

Leave a Comment