ਡਰਾਈ ਆਈ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਅੱਖਾਂ ਦੀ ਦੇਖਭਾਲ ਲਈ ਪੰਜਾਬ ‘ਚ ਪਹਿਲੀ ਵਾਰ ਪੇਸ਼ ਕੀਤੀ ਆਧੁਨਿਕ ਸੁਵਿਧਾ
ਬਿਨਾਂ ਸਰਜਰੀ ਤੋਂ ਸਿਰਫ਼ 10 ਤੋਂ 12 ਮਿੰਟਾਂ ਦੇ ਸੈਸ਼ਨ ਨਾਲ ਮਰੀਜ਼ਾਂ ਨੂੰ ਮਿਲੇਗੀ ਲੰਬੇ ਸਮੇਂ ਲਈ ਰਾਹਤ
ਜਲੰਧਰ, 1ਅਕਤੂਬਰ (ਏਕਮ) ਅੱਖਾਂ ਦੇ ਮਸ਼ਹੂਰ ਮਾਹਿਰ ਡਾ. ਜੇ.ਐੱਸ. ਥਿੰਦ ਦੀ ਅਗਵਾਈ ਹੇਠ ਥਿੰਦ ਆਈ ਹਸਪਤਾਲ ਨੇ ਅੱਖਾਂ ਦੀ ਦੇਖਭਾਲ ਦੇ ਖੇਤਰ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਹਸਪਤਾਲ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ ‘ਐਨਵਿਜ਼ਨ ਬਾਏ ਇਨਮੋਡ‘ (Envision by InMode) ਤਕਨੀਕ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਬਿਨਾਂ ਕਿਸੇ ਚੀਰ-ਫਾੜ ਜਾਂ ਸਰਜਰੀ ਵਾਲੀ ਇੱਕ ਅਤਿ-ਆਧੁਨਿਕ ਪ੍ਰਣਾਲੀ ਹੈ, ਜੋ ਅੱਖਾਂ ਦੇ ਸੁੱਕੇਪਨ (ਡਰਾਈ ਆਈ ਡਿਜ਼ੀਜ਼) ਦੇ ਮੁੱਖ ਕਾਰਨਾਂ ਨੂੰ ਠੀਕ ਕਰਨ ਦੇ ਨਾਲ-ਨਾਲ ਅੱਖਾਂ ਦੇ ਆਲੇ-ਦੁਆਲੇ ਦੀ ਸੁਹਜਤਾ ਅਤੇ ਸੁੰਦਰਤਾ ਨੂੰ ਨਿਖਾਰਨ ਵਿੱਚ ਵੀ ਮਦਦਗਾਰ ਹੈ।
ਅੱਜ-ਕੱਲ੍ਹ ਦੀ ਬਦਲਦੀ ਜੀਵਨ ਸ਼ੈਲੀ, ਵੱਧ ਰਹੇ ਪ੍ਰਦੂਸ਼ਣ ਅਤੇ ਸਕ੍ਰੀਨ ਦੇ ਜ਼ਿਆਦਾ ਵਰਤੋਂ ਕਾਰਨ ਅੱਖਾਂ ਵਿੱਚ ਸੁੱਕੇਪਨ ਦੀ ਸਮੱਸਿਆ ਕਾਫ਼ੀ ਤੇਜ਼ੀ ਨਾਲ ਵੱਧ ਰਹੀ ਹੈ। ਆਮ ਤੌਰ ‘ਤੇ ਵਰਤੇ ਜਾਣ ਵਾਲੇ ਆਈ ਡ੍ਰੌਪਸ ਕੁਝ ਸਮੇਂ ਲਈ ਹੀ ਰਾਹਤ ਦਿੰਦੇ ਹਨ, ਜਦਕਿ ਇਹ ਨਵੀਂ ਤਕਨਾਲੋਜੀ ਅੱਖਾਂ ਦੀਆਂ ਗ੍ਰੰਥੀਆਂ (ਮੇਬੋਮੀਅਨ ਗਲੈਂਡ) ਦੀ ਖਰਾਬੀ ਅਤੇ ਪਲਕਾਂ ਦੀ ਸੋਜ ਨੂੰ ਸਿੱਧੇ ਤੌਰ ‘ਤੇ ਠੀਕ ਕਰਦੀ ਹੈ। ਇਸ ਪ੍ਰਣਾਲੀ ਵਿੱਚ ‘ਫੋਰਮਾ-ਆਈ’ ਰੇਡੀਓਫ੍ਰੀਕੁਐਂਸੀ ਅਤੇ ‘ਲੂਮੇਕਾ-ਆਈ’ ਆਈ.ਪੀ.ਐਲ. ਤਕਨੀਕ ਸ਼ਾਮਲ ਹੈ, ਜੋ ਬੰਦ ਗ੍ਰੰਥੀਆਂ ਨੂੰ ਖੋਲ੍ਹ ਕੇ ਕੁਦਰਤੀ ਹੰਝੂਆਂ ਦੇ ਬਹਾਅ ਨੂੰ ਮੁੜ ਸ਼ੁਰੂ ਕਰਦੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਮੋਡ ਇੰਡੀਆ ਦੇ ਆਪਥੈਲਮੋਲੋਜੀ ਬਿਜ਼ਨਸ ਮੁਖੀ ਮੋਹਿਤ ਡਾਵਰ ਨੇ ਦੱਸਿਆ ਕਿ ਇਹ ਇਲਾਜ ਪੂਰੀ ਤਰ੍ਹਾਂ ਕਲੀਨਿਕਲ ਤੌਰ ‘ਤੇ ਪ੍ਰਮਾਣਿਤ ਹੈ। ਇਸ ਪ੍ਰਕਿਰਿਆ ਲਈ ਸਿਰਫ਼ 10 ਤੋਂ 12 ਮਿੰਟ ਦੇ ਸੈਸ਼ਨ ਦੀ ਲੋੜ ਹੁੰਦੀ ਹੈ ਅਤੇ ਇਲਾਜ ਤੋਂ ਬਾਅਦ ਮਰੀਜ਼ ਬਿਨਾਂ ਆਰਾਮ ਕੀਤੇ ਤੁਰੰਤ ਆਪਣੇ ਰੋਜ਼ਾਨਾ ਦੇ ਕੰਮਕਾਜ ਸ਼ੁਰੂ ਕਰ ਸਕਦੇ ਹਨ। ਇਸ ਤੋਂ ਇਲਾਵਾ ‘ਮੋਰਫਿਅਸ8’ ਤਕਨੀਕ ਰਾਹੀਂ ਅੱਖਾਂ ਦੇ ਹੇਠਾਂ ਦੀ ਸੋਜ, ਝੁਕੀਆਂ ਪਲਕਾਂ ਅਤੇ ਦਾਗ-ਧੱਬਿਆਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਇਹ ਸੁਵਿਧਾ ਹੁਣ ਥਿੰਦ ਆਈ ਹਸਪਤਾਲ, ਮਾਲ ਰੋਡ ਜਲੰਧਰ ਵਿਖੇ ਉਪਲਬਧ ਹੈ।








